Attitude Shayari ਅੱਜ ਹਰ ਉਸ ਇਨਸਾਨ ਦੀ ਪਹਿਚਾਣ ਬਣ ਚੁੱਕੀ ਹੈ ਜੋ ਆਪਣੀ ਗੱਲ ਘੱਟ ਸ਼ਬਦਾਂ ਵਿੱਚ ਪਰ ਪੂਰੇ ਦਮ-ਖਮ ਨਾਲ ਕਹਿਣਾ ਜਾਣਦਾ ਹੈ। ਭਾਵੇਂ ਗੱਲ ਆਪਣੇ ਸਟਾਈਲ ਦੀ ਹੋਵੇ, ਆਪਣੀ ਖ਼ੁਦਦਾਰੀ ਦੀ, ਜਾਂ ਫਿਰ ਉਨ੍ਹਾਂ ਲੋਕਾਂ ਨੂੰ ਜਵਾਬ ਦੇਣ ਦੀ ਜੋ ਬਿਨਾਂ ਵਜ੍ਹਾ ਤੁਹਾਡੀ ਔਕਾਤ ‘ਤੇ ਸਵਾਲ ਚੁੱਕਦੇ ਨੇ — ਇੱਕ ਵਧੀਆ ਪੰਜਾਬੀ ਅਟੈਟੀਟਿਊਡ ਸ਼ਾਇਰੀ ਉਹ ਸਭ ਕੁਝ ਕਹਿ ਦਿੰਦੀ ਹੈ ਜੋ ਸਿੱਧੇ ਮੂੰਹ ‘ਤੇ ਕਹਿਣਾ ਮੁਮਕਿਨ ਨਹੀਂ ਹੁੰਦਾ। ਇਹੀ ਵਜ੍ਹਾ ਹੈ ਕਿ WhatsApp Status ‘ਤੇ ਹੋਵੇ, Instagram Bio ਅਤੇ Reels Caption ਵਿੱਚ ਹੋਵੇ, ਜਾਂ Facebook Post ‘ਤੇ, ਇਹ ਸ਼ਾਇਰੀਆਂ ਹਰ ਜਗ੍ਹਾ ਛਾਈਆਂ ਰਹਿੰਦੀਆਂ ਨੇ ਅਤੇ ਲੋਕਾਂ ਦਾ ਧਿਆਨ ਤੁਰੰਤ ਖਿੱਚ ਲੈਂਦੀਆਂ ਨੇ।
ਇਸ ਪੇਜ ‘ਤੇ ਅਸੀਂ ਤੁਹਾਡੇ ਲਈ Punjabi Attitude Shayari, 4 Line Punjabi Attitude Shayari, 2 Line Attitude Status, ਮੁੰਡਿਆਂ ਅਤੇ ਕੁੜੀਆਂ ਲਈ ਖ਼ਾਸ ਸ਼ਾਇਰੀਆਂ ਦਾ ਇੱਕ ਵੱਡਾ ਕਲੈਕਸ਼ਨ ਤਿਆਰ ਕੀਤਾ ਹੈ, ਤਾਂ ਜੋ ਤੁਹਾਨੂੰ ਹਰ ਮੂਡ ਅਤੇ ਹਰ ਮੌਕੇ ਮੁਤਾਬਕ ਸਹੀ ਸ਼ਾਇਰੀ ਮਿਲ ਸਕੇ। ਜਿਹੜੀ ਸ਼ਾਇਰੀ ਤੁਹਾਨੂੰ ਸਭ ਤੋਂ ਵੱਧ ਪਸੰਦ ਆਵੇ, ਉਹ ਕਾਪੀ ਕਰਕੇ ਆਪਣੇ Status, Bio ਜਾਂ Post ‘ਤੇ ਪਾਓ ਅਤੇ ਆਪਣਾ ਅੰਦਾਜ਼ ਦੁਨੀਆ ਨੂੰ ਦਿਖਾਓ। ਹੇਠਾਂ ਦਿੱਤੇ ਹਰ ਸੈਕਸ਼ਨ ਨੂੰ ਧਿਆਨ ਨਾਲ ਪੜ੍ਹੋ, ਕਿਉਂਕਿ ਹਰ ਕੈਟਾਗਰੀ ਵਿੱਚ ਕੁਝ ਖ��਼ਾਸ ਅਤੇ ਵੱਖਰੇ ਅੰਦਾਜ਼ ਦੀਆਂ ਸ਼ਾਇਰੀਆਂ ਸ�਼ਾਮਲ ਕੀਤੀਆਂ ਗਈਆਂ ਹਨ।
Attitude Shayari in Punjabi | ਪੰਜਾਬੀ ਅਟੈਟੀਟਿਊਡ ਸ਼ਾਇਰੀ
Punjabi Attitude Shayari ਆਪਣੀ ਖ਼ੁਦਦਾਰੀ, ਟੌਰ ਅਤੇ ਬੇਬਾਕ ਅੰਦਾਜ਼ ਨੂੰ ਘੱਟ ਸ਼ਬਦਾਂ ਵਿੱਚ ਦਮਦਾਰ ਤਰੀਕੇ ਨਾਲ ਪੇਸ਼ ਕਰਨ ਦੀ ਕਲਾ ਹੈ। ਇਹ ਸ਼ਾਇਰੀ ਉਨ੍ਹਾਂ ਲੋਕਾਂ ਲਈ ਖ਼ਾਸ ਹੈ ਜੋ ਆਪਣੀ ਗੱਲ ਬਿਨਾਂ ਝੁਕੇ, ਪਰ ਪੂਰੇ ਰੌਬ ਨਾਲ ਕਹਿਣਾ ਜਾਣਦੇ ਨੇ।
ਹੁਕੂਮਤ ਉਹੀ ਕਰਦਾ ਹੈ ਜਿਸਦਾ ਦਿਲਾਂ ‘ਤੇ ਰਾਜ ਹੁੰਦਾ ਹੈ,
ਐਦਾਂ ਤਾਂ ਗਲੀ ਦੇ ਮੁਰਗਿਆਂ ਦੇ ਸਿਰ ‘ਤੇ ਵੀ ਤਾਜ ਹੁੰਦਾ ਹੈ।
ਜਿਨ੍ਹਾਂ ਕਰਕੇ ਮੈਂ ਲੋਕਾਂ ਨਾਲ ਵਿਗਾੜੀ,
ਉਹ ਸਾਲੇ ਆਪ ਰਾਜ਼ੀਨਾਮੇ ਕਰੀ ਬੈਠੇ।
ਇੱਕੋ ਹੀ ਅਸੂਲ ਆ, ਕਮਾਉਣ ਵੇਲੇ ਆਰਾਮ ਨਹੀਂ ਦੇਖਦੇ,
ਤੇ ਉਡਾਉਣ ਵੇਲੇ ਦਾਮ ਨਹੀਂ ਦੇਖਦੇ।
ਉਨ੍ਹਾਂ ਨੂੰ ਗਿਆਨ ਨਹੀਂ ਦੇਈਦਾ,
ਜਿਨ੍ਹਾਂ ਨੇ ਕਿਤਾਬਾਂ ਨਾਲੋਂ ਵੱਧ ਬੰਦੇ ਪੜ੍ਹੇ ਹੋਣ।
ਰੁਤਬੇ ਪੈਸੇ ਨਾਲ ਨਹੀਂ ਬਣਦੇ,
ਬੰਦੇ ਦੇ ਕਿਰਦਾਰ ਨਾਲ ਬਣਦੇ ਨੇ।
ਛਾਤੀ ਤਾਣ ਕੇ ਗਲਤ ਨੂੰ ਗਲਤ ਕਹੋ,
ਇਤਿਹਾਸ ਦਲੇਰਾਂ ਦਾ ਲਿਖਿਆ ਜਾਂਦਾ, ਦੱਲਿਆਂ ਦਾ ਨਹੀਂ।
ਉੱਠਣਾ-ਬੈਠਣਾ ਕਿਸੇ ਨਾਲ ਵੀ ਹੋਵੇ,
ਪਰ ਉੱਛਲਣਾ ਆਪਣੇ ਦਮ ‘ਤੇ ਚਾਹੀਦਾ।
ਕਾਮਯਾਬੀ ਸਮਾਂ ਮੰਗਦੀ ਆ ਮਿੱਤਰਾ,
ਦੋ ਮਿੰਟ ‘ਚ ਮੈਗੀ ਬਣਦੀ ਆ, ਜ਼ਿੰਦਗੀ ਨਹੀਂ।
ਆਪਣੀ ਮਿਹਨਤ ਦੇ ਦਮ ‘ਤੇ ਜੋ ਮੁਕਾਮ ਹਾਸਲ ਹੁੰਦਾ,
ਉਹਦਾ ਰੁਤਬਾ ਹੀ ਵੱਖਰਾ ਹੁੰਦਾ।
ਮੈਂ ਖੜ੍ਹਨ ਵੇਲੇ ਬੇਗਾਨੇ ਨਹੀਂ ਦੇਖਦਾ,
ਤੇ ਛੱਡਣ ਵੇਲੇ ਆਪਣੇ ਨਹੀਂ ਦੇਖਦਾ।
ਜੇ ਦੋ-ਚਾਰ ਦਿਨ ਬਾਜ਼ ਨਾ ਉੱਡਣ,
ਤਾਂ ਆਸਮਾਨ ਕਬੂਤਰਾਂ ਦਾ ਨਹੀਂ ਹੋ ਜਾਂਦਾ।
ਚਲਾਕੀਆਂ ਸਭ ਦੀਆਂ ਸਮਝਦੇ ਹਾਂ,
ਪਰ ਦੱਸ ਕੇ ਸ਼ਰਮਿੰਦਾ ਨਹੀਂ ਕਰਦੇ।
ਅਕੜ ਨਹੀਂ ਆਦਤ ਆ ਮੇਰੀ,
ਜੇ ਅਗਲਾ ਤਮੀਜ਼ ਭੁੱਲਦਾ ਤਾਂ ਮੈਂ ਉਹਦੀ ਉਮਰ ਭੁੱਲ ਜਾਂਦਾ।
ਸਾਡੀ ਚੁੱਪ ਨੂੰ ਕਦੇ ਵੀ ਬੇਵਸੀ ਨਾ ਸਮਝੋ,
ਬੋਲਣਾ ਵੀ ਆਉਂਦਾ ਤੇ ਰੋਲਣਾ ਵੀ।
ਐਟੀਟਿਊਡ ਹੋਣ ਨਾਲ ਕੁਝ ਨਹੀਂ ਹੁੰਦਾ,
ਸਮਾਈਲ ਇੱਦਾਂ ਦੀ ਦਿਓ ਕਿ ਲੋਕਾਂ ਦੇ ਦਿਲ ਸੜ ਜਾਣ।
ਅਸੀਂ ਜ਼ਮਾਨੇ ਵੱਲ ਕਦੇ ਖ਼ਿਆਲ ਨਹੀਂ ਕਰਦੇ,
ਜਿੱਥੇ ਜ਼ਮੀਰ ਨਾ ਮੰਨੇ, ਉੱਥੇ ਸਲਾਮ ਨਹੀਂ ਕਰਦੇ।
ਸਮੁੰਦਰ ਵਰਗਾ ਰੁਤਬਾ ਰੱਖ ਮਿੱਤਰਾ,
ਨਦੀਆਂ ਆਪ ਮਿਲਣ ਆਉਣਗੀਆਂ।
ਜ਼ਿੰਦਗੀ ਜਿਉਣ ਦਾ ਐਸਾ ਅੰਦਾਜ਼ ਰੱਖੋ,
ਜੋ ਤੁਹਾਨੂੰ ਨਾ ਸਮਝੇ, ਉਹਨੂੰ ਨਜ਼ਰਅੰਦਾਜ਼ ਰੱਖੋ।
ਡੂੰਘੀਆਂ ਗੱਲਾਂ ਤੇ ਡੂੰਘੇ ਲੋਕ,
ਛੇਤੀ ਕਿਤੇ ਸਮਝ ‘ਚ ਨਹੀਂ ਆਉਂਦੇ।
ਵਕਤ ਸਿਖਾ ਰਿਹਾ ਤਾਂ ਸਿੱਖਾਂਗੇ ਵੀ,
ਜੇ ਹਾਰ ਰਹੇ ਹਾਂ ਤਾਂ ਕਦੇ ਜਿੱਤਾਂਗੇ ਵੀ।
Punjabi Attitude Shayari 4 Lines
4 Line Punjabi Attitude Shayari ਵਿੱਚ ਪੂਰੀ ਗੱਲ ਨੂੰ ਵਿਸਤਾਰ ਨਾਲ, ਪਰ ਦਿਲਚਸਪ ਅੰਦਾਜ਼ ਵਿੱਚ ਕਿਹਾ ਜਾਂਦਾ ਹੈ। ਜਿਹੜੇ ਲੋਕ ਆਪਣੀ ਫੀਲਿੰਗ ਸਿਰਫ਼ ਦੋ ਲਾਈਨਾਂ ਵਿੱਚ ਨਹੀਂ ਸਮੇਟ ਪਾਉਂਦੇ, ਉਨ੍ਹਾਂ ਲਈ ਇਹ ਸੈਕਸ਼ਨ ਪਰਫੈਕਟ ਹੈ।
ਟੌਰ ਦੀ ਲੋੜ ਨਹੀਂ ਸਾਨੂੰ,
ਸਾਦਗੀ ਬਹੁਤ ਜੱਚਦੀ ਆ,
ਸਾਨੂੰ ਕਹਿਣ ਦੀ ਲੋੜ ਨਹੀਂ ਪੈਂਦੀ,
ਦੁਨੀਆ ਵੈਸੇ ਹੀ ਬੜਾ ਮੱਚਦੀ ਆ।
ਠੁਕਰਾ ਦਿੱਤਾ ਜਿਨ੍ਹਾਂ ਨੇ ਸਾਨੂੰ,
ਸਾਡਾ ਵਕਤ ਦੇਖ ਕੇ,
ਵਾਅਦਾ ਹੈ ਸਾਡਾ, ਅਜਿਹਾ ਵਕਤ ਲਿਆਵਾਂਗੇ,
ਕਿ ਮਿਲਣਾ ਪਵੇਗਾ ਸਾਥੋਂ ਵਕਤ ਲੈ ਕੇ।
ਸਿਰਫ਼ ਜਿਉਣ ਦੇ ਅਸੂਲ ਬਦਲੇ ਨੇ,
ਜਨੂੰਨ ਅੱਜ ਵੀ ਉਹੀ ਐ,
ਬਸ ਤਾਸੀਰ ਠੰਢੀ ਰੱਖੀ ਐ,
ਖ਼ੂਨ ਅੱਜ ਵੀ ਉਹੀ ਐ।
ਸਾਡਾ ਸਟਾਈਲ ਵੀ ਵੱਖਰਾ ਐ,
ਸਾਡਾ ਅੰਦਾਜ਼ ਵੀ ਵੱਖਰਾ ਐ,
ਲੋਕ ਫਾਲੋ ਕਰਦੇ ਨੇ ਸਾਨੂੰ,
ਕਿਉਂਕਿ ਸਾਡਾ ਰਾਹ ਹੀ ਵੱਖਰਾ ਐ।
ਬਹੁਤੇ ਮੱਚਦੇ ਨੇ ਸਾਡੀ ਟੌਰ ‘ਤੇ,
ਕਈ ਮੱਚਦੇ ਨੇ ਮੇਰੀ ਸੋਚ ਤੋਂ,
ਵਿਰਲੇ ਹੀ ਪਲਕਾਂ ‘ਤੇ ਰੱਖੀਏ,
ਬਾਕੀ ਰੱਖੀਏ ਜੁੱਤੀ ਦੀ ਨੋਕ ‘ਤੇ।
ਜ਼ਿੰਦਗੀ ਨੇ ਬਹੁਤ ਕੁਝ ਸਿਖਾ ਦਿੱਤਾ,
ਆਪਣੇ ਤੇ ਪਰਾਏ ਦਾ ਫ਼ਰਕ ਦਿਖਾ ਦਿੱਤਾ,
ਹੁਣ ਕਿਸੇ ਤੋਂ ਉਮੀਦ ਨਹੀਂ ਰੱਖਦੇ,
ਵਕਤ ਨੇ ਇਕੱਲੇ ਜਿਉਣਾ ਸਿਖਾ ਦਿੱਤਾ।
ਅਸੀਂ ਕਿਸੇ ਦੀ ਰੀਸ ਨਹੀਂ ਕਰਦੇ,
ਨਾ ਕਿਸੇ ਦੀ ਤਰੱਕੀ ਤੋਂ ਸੜਦੇ ਆਂ,
ਆਪਣੀ ਮਿਹਨਤ ‘ਤੇ ਭਰੋਸਾ ਰੱਖਦੇ,
ਤੇ ਰੱਬ ਤੋਂ ਬਿਨਾਂ ਕਿਸੇ ਤੋਂ ਨਹੀਂ ਡਰਦੇ ਆਂ।
ਹੋਰ ਕੁਝ ਦਾ ਤਾਂ ਪਤਾ ਨਹੀਂ,
ਬਸ ਇੱਕੋ ਗੱਲ ਦਾ ਗਰੂਰ ਐ,
ਸਾਊ ਪੁੱਤ ਮਾਪਿਆਂ ਦਾ,
ਨਸ਼ਿਆਂ ਤੋਂ ਦੂਰ ਐ।
ਅੱਜ ਚੁੱਪ ਆਂ, ਕੱਲ੍ਹ ਸ਼ੋਰ ਵੀ ਹੋਵੇਗਾ,
ਸਾਡੇ ਨਾਮ ਦਾ ਵੱਖਰਾ ਦੌਰ ਵੀ ਹੋਵੇਗਾ,
ਜਿਨ੍ਹਾਂ ਨੇ ਸਮਝਿਆ ਸਾਨੂੰ ਕੁਝ ਵੀ ਨਹੀਂ,
ਉਨ੍ਹਾਂ ਨੂੰ ਇੱਕ ਦਿਨ ਸਾਡੇ ‘ਤੇ ਮਾਣ ਵੀ ਹੋਵੇਗਾ।
ਉਹ ਮੰਜ਼ਿਲਾਂ ਕੀ ਛੂਹਣਗੇ,
ਜੋ ਰਹਿਣ ਆਸਰੇ ਮੁਕੱਦਰਾਂ ਦੇ,
ਲੰਘਣ ਵਾਲੇ ਤਾਂ ਲੰਘ ਜਾਂਦੇ ਆ,
ਪਾੜ ਕੇ ਸੀਨੇ ਪੱਥਰਾਂ ਦੇ।
ਸਾਡੀ ਵੇਖ ਕੇ ਚੜ੍ਹਾਈ,
ਦਿਲ ਘਟਦਾ ਕਿਉਂ ਤੇਰਾ,
ਤੈਨੂੰ ਕਿਹਾ ਸੀ ਨਾ ਬੀਬਾ,
ਟਾਈਮ ਆਊਗਾ ਮੇਰਾ।
ਜਿਹਨੂੰ ਸਾਡੀ ਨਹੀਂ ਪਰਵਾਹ,
ਉਹਨੂੰ ਇੱਕੋ ਐ ਸਲਾਹ,
ਮਰਦੇ ਨਹੀਂ ਤੇਰੇ ਬਿਨਾਂ,
ਜਿੱਥੇ ਜਾਣਾ ਜਾ।
Punjabi Attitude Shayari 2 Line
ਦੇਖ ਲਵਾਂਗੇ ਆਉਣ ਵਾਲੇ ਕੱਲ੍ਹ ਨੂੰ ਵੀ,
ਬੀਤਿਆ ਹੋਇਆ ਕਿਹੜਾ ਲੰਘਿਆ ਨਹੀਂ।
ਅਸੀਂ ਲਿਹਾਜ਼ ਓਨੀ ਦੇਰ ਹੀ ਰੱਖਦੇ ਆਂ,
ਜਿੰਨੀ ਦੇਰ ਅਗਲਾ ਆਪਣੀ ਔਕਾਤ ਵਿੱਚ ਰਹਿੰਦਾ।
ਔਕਾਤ ‘ਚ ਰੱਖੀਂ ਮਾਲਕਾ,
ਹੰਕਾਰ ‘ਚ ਤਾਂ ਸਾਰੇ ਫਿਰਦੇ ਆ।
ਬਾਜ਼ਾਂ ਵਰਗੀ ਉਡਾਰੀ ਰੱਖੀਦੀ ਆ,
ਜੇ ਕਬੂਤਰਾਂ ਵਾਂਗੂੰ ਗੁਟਕਣਾ ਹੁੰਦਾ ਤਾਂ ਅੱਜ ਹਰ ਇੱਕ ਦੇ ਮੋਢੇ ‘ਤੇ ਬੈਠੇ ਹੁੰਦੇ।
ਲੋਕਾਂ ਦੀ ਪਰਵਾਹ ਉਦੋਂ ਕਰਨਾ,
ਜਿਸ ਦਿਨ ਲੋਕ ਤੁਹਾਡੇ ਘਰ ਦਾ ਖ਼ਰਚਾ ਚੁੱਕ ਲੈਣ।
ਟਾਈਮ-ਟਾਈਮ ਦੀ ਗੱਲ ਆ ਮਿੱਤਰਾ,
ਅੱਜ ਤੇਰਾ ਤੇ ਕੱਲ੍ਹ ਨੂੰ ਮੇਰਾ।
ਚੁੱਪ ਦਾ ਫ਼ਾਇਦਾ ਨਾ ਚੱਕ,
ਨੁਕਸਾਨ ਤੈਥੋਂ ਜਰਿਆ ਨਹੀਂ ਜਾਣਾ।
ਸਤਿਕਾਰ ਸਭ ਦਾ,
ਪਰ ਇੱਜ਼ਤ ਓਨੀ ਹੀ ਜਿੰਨੀ ਅਗਲਾ ਕਰੇ।
ਨਜ਼ਰਾਂ-ਨਜ਼ਰਾਂ ਦਾ ਫ਼ਰਕ ਆ ਸੱਜਣਾ,
ਕਿਸੇ ਨੂੰ ਜ਼ਹਿਰ ਲੱਗਦੇ ਆਂ ਤੇ ਕਿਸੇ ਨੂੰ ਸ਼ਹਿਦ।
ਲੋਕਾਂ ਦੇ ਬਦਲੇ ਹੋਏ ਰੰਗ ਦੱਸ ਰਹੇ ਨੇ,
ਮਿੱਤਰਾ ਅੱਗ ਤਾਂ ਜ਼ਰੂਰ ਲੱਗੀ ਆ।
ਸਾਡੀ ਮਾੜੀ-ਮੋਟੀ ਗੱਲ ਨੂੰ ਤੁਸੀਂ ਚੱਕੀ ਜਾਂਦੇ ਓ,
ਰੀਸ ਵੀ ਸਾਡੀ ਹੀ ਕਰਦੇ ਓ ਤੇ ਸਾਡੇ ਤੋਂ ਹੀ ਮੱਚੀ ਜਾਂਦੇ ਓ।
ਬਦਦੁਆਵਾਂ ਕਮਜ਼ੋਰ ਨੇ ਤੇਰੀਆਂ,
ਅਸੀਂ ਤਾਂ ਅਜੇ ਵੀ ਤੁਰੇ ਫਿਰਦੇ ਆ।
ਸੋਚ ਕੇ ਵਿਗਾੜੀ ਸਾਡੇ ਨਾਲ,
ਸਾਨੂੰ ਮੁੜ ਕੇ ਆਉਣ ਦੀ ਆਦਤ ਨਹੀਂ।
ਦਿਲ ਦੇ ਫ਼ਕੀਰ,
ਸ਼ਾਹੀ ਵੱਜਦਾ ਘਰਾਣਾ।
ਮੰਜ਼ਿਲ ਤਾਂ ਮੌਤ ਹੈ ਜਨਾਬ,
ਜ਼ਰਾ ਠਾਠ ਨਾਲ ਚੱਲਾਂਗੇ।
ਜਿਹਦੀ ਰਗ ਵਿੱਚ ਫ਼ਤਿਹ,
ਉਹਦੀ ਜੱਗ ਵਿੱਚ ਫ਼ਤਿਹ।
ਜੇ ਪਰਖ ਰਿਹਾ ਤਾਂ ਪਰਖ ਜਾਰੀ ਰੱਖੀਂ,
ਜੇ ਸੁਧਰੇ ਆਂ ਤਾਂ ਵਿਗੜ ਵੀ ਸਕਦੇ ਆਂ।
ਐਵੇਂ ਹਰ ਕਿਸੇ ਨਾਲ ਨਾ ਸਾਡੀ ਮੱਤ ਮਿਲਦੀ,
ਜਾਨ ਵਾਰ ਦੇਈਏ ਜਿੱਥੇ ਅੜੇ ਸੂਈ ਦਿਲ ਦੀ।
ਅਸੀਂ ਤਾਂ ਠੰਢੇ ਹੀ ਰਹਿੰਦੇ ਆ ਸੱਜਣਾ,
ਅੱਗ ਤਾਂ ਉਨ੍ਹਾਂ ਦੇ ਲੱਗਦੀ ਆ ਜੋ ਸਾਨੂੰ ਦੇਖ ਕੇ ਸੜਦੇ ਆ।
ਲੋਕ ਅੱਜ-ਕੱਲ੍ਹ ਚੰਗੇ ਦਿਲ ਨਹੀਂ,
ਚੰਗੇ ਦਿਨ ਦੇਖਦੇ ਨੇ।
ਮਿੱਤਰਾਂ ਦਾ ਦਿਲ ਖੁਸ਼ ਰਹਿਣਾ ਚਾਹੀਦਾ,
ਵੈਰੀਆਂ ਦੀ ਸਾਨੂੰ ਪਰਵਾਹ ਕੋਈ ਨਾ।
ਇਹ ਦੁਨੀਆ ਬੜੀ ਹੀ ਕੁੱਤੀ ਐ,
ਰਾਜ ਉਹੀ ਕਰਦਾ ਜਿਹਦੇ ਹੱਥ ਜੁੱਤੀ ਐ।
ਅਸੀਂ ਬੁਰੇ ਹਾਂ ਤਾਂ ਬੁਰੇ ਹੀ ਸਹੀ,
ਪਰ ਹਰ ਵਾਰ ਸਹੀ ਤੂੰ ਵੀ ਨਹੀਂ।
ਲੋਕੀ ਕਹਿੰਦੇ ਸੜ ਨਾ ਰੀਸ ਕਰ,
ਪਰ ਆਪਾਂ ਕਹਿੰਦੇ ਸੜੀ ਜਾ,
ਰੀਸ ਤਾਂ ਤੈਥੋਂ ਹੋਣੀ ਨਹੀਂ।
Punjabi Attitude Shayari for Boys
ਇੰਤਜ਼ਾਰ ਨਹੀਂ ਕਿਸੇ ਰਾਣੀ ਦਾ,
ਹੁਣ ਅਸੀਂ ਦੱਸਾਂਗੇ ਰੁਤਬਾ ਕੀ ਹੁੰਦਾ ਹੈ ਜਵਾਨੀ ਦਾ।
ਖੜ੍ਹਨ ਦਾ ਜਿਗਰਾ ਨਹੀਂ, ਗਾਣੇ ਸੁਣਦੇ ਬੰਦੂਕਾਂ ਦੇ,
ਗੱਲਾਂ ਬਦਮਾਸ਼ੀ ਦੀਆਂ, ਤਰਲੇ ਮਸ਼ੂਕਾਂ ਦੇ।
ਜਵਾਨੀ ਗਵਾਉਣੀ ਪੈਂਦੀ ਆ ਲਾਲਾ,
ਘਰ ਬੈਠ ਕੇ ਕਾਮਯਾਬੀ ਨਹੀਂ ਮਿਲਦੀ।
ਅਸੀਂ ਹਾਲਾਤ ਦੇਖ ਕੇ ਸਾਥ ਨਹੀਂ ਛੱਡਦੇ,
ਬਾਪੂ ਨੇ ਵਫ਼ਾਦਾਰੀ ਸਿਖਾਈ ਆ, ਗੱਦਾਰੀ ਨਹੀਂ।
ਹੰਢੇ ਹੋਏ ਬੰਦੇ ਹਾਂ ਅਸੀਂ,
ਗੱਲਾਂ ਨਾਲ ਜਾਤ ਤੇ ਹਰਕਤਾਂ ਨਾਲ ਔਕਾਤ ਦਾ ਪਤਾ ਕਰ ਲੈਂਦੇ ਆਂ।
ਮਰਦਾਂ ਨਾਲ ਵੀ ਯਾਰੀ ਰੱਖ,
ਰਾਤ ਨੂੰ ਥਾਣੇ ‘ਚ ਮਸ਼ੂਕਾਂ ਨਹੀਂ ਆਉਂਦੀਆਂ।
ਪਹਿਲਾਂ ਵੀ ਬਹੁਤ ਚਿਹਰੇ ਭੁਲਾ ਦਿੱਤੇ ਨੇ ਮੈਂ,
ਤੂੰ ਕਿਸ ਗਰੂਰ ‘ਚ ਫਿਰਦੀ ਆ ਮੇਰੀ ਜਾਨ।
ਮੈਨੂੰ ਹਰਾਉਣ ਦਾ ਸੁਪਨਾ ਦੇਖਣਾ ਛੱਡ ਦੇ ਸੋਹਣਿਆ,
ਕਿਉਂਕਿ ਮੈਂ ਉਹ ਖੇਡ ਖੇਡਦਾ ਹੀ ਨਹੀਂ ਜਿਸ ਵਿੱਚ ਹਾਰ ਜਾਣ ਦਾ ਡਰ ਹੋਵੇ।
ਸਰਦਾਰ ਤੇ ਹਥਿਆਰ ਦੋਵੇਂ ਇੱਕੋ ਜਿਹੇ ਹੁੰਦੇ ਨੇ,
ਟੌਰ ਵੀ ਪੂਰੀ ਤੇ ਦਹਿਸ਼ਤ ਵੀ ਪੂਰੀ।
ਜੱਟ ਦਾ ਦਿਮਾਗ਼ ਤੇ ਪਿੰਡਾਂ ਵਾਲੇ ਜਵਾਕ ਵਿਗੜ ਜਾਣ,
ਤਾਂ ਬਹੁਤ ਮਾੜੇ ਹੁੰਦੇ ਆ।
ਨਾਲ ਸਭਨਾਂ ਤੁਰੇ ਅਸੀਂ, ਕੱਲੇ ਨਹੀਂ ਬਣੇ,
ਧੰਨਵਾਦ ਮਾਲਕਾ, ਅਸੀਂ ਦੱਲੇ ਨਹੀਂ ਬਣੇ।
ਕੱਢ ਦੇਵਾਂਗੇ ਉਹ ਵੀ ਜਿਹੜਾ ਤੇਰੇ ਦਿਲ ਵਿੱਚ ਵਹਿਮ ਆ,
ਪੁੱਛ ਕੇ ਦੇਖ ਆਪਣੇ ਯਾਰਾਂ ਨੂੰ, ਉਹ ਵੀ ਤੇਰੀ ਜੱਟੀ ਦੇ ਫੈਨ ਆ।
ਜਿੱਤ-ਹਾਰ ਦੇਖ ਕੇ ਨਹੀਂ ਤੁਰੇ ਕਿਸੇ ਨਾਲ,
ਤੁਰੇ ਹਾਂ ਤਾਂ ਦਿੱਤੀ ਹੋਈ ਜ਼ੁਬਾਨ ਕਰਕੇ।
ਕਰੀਦਾ ਨਹੀਂ ਮਾਣ ਗੋਰੇ-ਚਿੱਟੇ ਰੰਗ ਦਾ,
ਜੱਟ ਵੀ ਸ਼ਿਕਾਰੀ ਚਾਹੇ ਥੋੜ੍ਹਾ ਸੰਗਦਾ।
ਲੋਕਾਂ ਵਾਂਗੂੰ ਕਰਦੇ ਜੇ ਦਗ਼ੇਬਾਜ਼ੀਆਂ,
ਸਾਡੇ ਸਿਰ ਯਾਰੀਆਂ ਦਾ ਤਾਜ ਹੁੰਦਾ ਨਾ।
ਯਾਰਾਂ ਨਾਲ ਹੀ ਉੱਠਦੇ ਆਂ, ਯਾਰਾਂ ਨਾਲ ਹੀ ਬਹਿੰਦੇ ਆਂ,
ਤੇਰੇ ਵਰਗੀਆਂ ਫੁਕਰੀਆਂ ਤੋਂ ਕਿਲੋਮੀਟਰ ਦੂਰ ਰਹਿੰਦੇ ਆਂ।
ਨਾ ਪਿੰਡ ਵਿੱਚ ਮਸ਼ਹੂਰ, ਨਾ ਦਿਲ ਵਿੱਚ ਗਰੂਰ,
ਮਾਣ ਕਰਦੇ ਆ ਮਾਪੇ, ਪੁੱਤ ਸਾਡਾ ਬੁਰੇ ਕੰਮਾਂ ਤੋਂ ਦੂਰ।
ਘਮੰਡ ਪੈਸੇ ਦਾ ਨਹੀਂ ਜਨਾਬ,
ਬਸ ਬਾਪੂ ਨੇ ਝੁਕਣਾ ਨਹੀਂ ਸਿਖਾਇਆ ਕਿਸੇ ਅੱਗੇ।
ਘਰਦਿਆਂ ਨੇ ਸੰਸਕਾਰ ਤਾਂ ਦਿੱਤੇ ਸੀ,
ਪਰ ਜਦੋਂ ਲੋਕ ਔਕਾਤ ਭੁੱਲ ਗਏ,
ਫੇਰ ਆਪਾਂ ਸੰਸਕਾਰ ਭੁੱਲ ਗਏ।
ਚਾਹੇ ਕੋਈ ਫਸੀ ਨਹੀਂ ਹਾਲੇ ਤੱਕ,
ਪਰ ਫੈਨ ਬਹੁਤ ਕੁੜੀਆਂ ਨੇ ਯਾਰਾਂ ਦੀਆਂ।
ਜਿੱਥੇ ਕਾਕਾ ਤੂੰ ਬਦਮਾਸ਼ੀ ਕਰਦਾ ਆ,
ਉੱਥੇ ਅਸੀਂ ਸਰਦਾਰੀ ਕੀਤੀ ਆ।
Punjabi Attitude Shayari for Girls
ਨਾ ਮੈਂ ਪਾਉਂਦੀ ਗੁੱਚੀ ਨਾ ਅਰਮਾਨੀ ਵੇ,
ਪੰਜਾਬੀ ਜੁੱਤੀ ਨਾਲ ਸੂਟ, ਦੇਸੀ ਜੱਟੀ ਦੀ ਨਿਸ਼ਾਨੀ ਵੇ।
ਬੰਦਾ ਉਹ ਨਹੀਂ ਜੋ ਹਾਲਾਤਾਂ ਤੋਂ ਡਰ ਜਾਵੇ,
ਬੰਦਾ ਉਹ ਆ ਜੋ ਹਾਲਾਤਾਂ ਨੂੰ ਬਦਲ ਦੇਵੇ।
ਕਿਸਮਤ ਦੇ ਲਿਖੇ ‘ਤੇ ਕਦੇ ਯਕੀਨ ਨਹੀਂ ਕੀਤਾ,
ਜੋ ਵੀ ਖੱਟਿਆ, ਆਪਣੀ ਬਾਂਹ ਦੇ ਜ਼ੋਰ ‘ਤੇ ਖੱਟਿਆ।
ਕਿਸੇ ਦੇ ਸਹਾਰੇ ਨਹੀਂ ਚੱਲਣਾ ਆਉਂਦਾ ਮੈਨੂੰ,
ਆਪਣਾ ਰਸਤਾ ਮੈਂ ਆਪ ਚੁਣਦਾ।
ਜ਼ਿੰਦਗੀ ਮੁਸ਼ਕਲ ਐ ਹਰ ਮੋੜ ‘ਤੇ,
ਜਿੱਤ ਮਿਲਦੀ ਐ ਹਮੇਸ਼ਾ ਆਪਣੇ ਜ਼ੋਰ ‘ਤੇ।
ਪੱਥਰ ਜਿਹਾ ਹੋ ਕੇ ਮਿੱਤਰਾ ਜ਼ਿੰਦਗੀ ਨੂੰ ਜਿਉਣਾ ਪੈਂਦਾ,
ਨਾਮ ਤਾਂ ਰੱਖ ਦਿੰਦੇ ਘਰਦੇ ਪਰ ਬਣਾਉਣਾ ਆਪ ਹੀ ਪੈਂਦਾ।
ਇਕੱਠੇ ਕਰ ਲਵਾਂਗੇ ਬਿਖਰੇ ਹੋਏ ਅਰਮਾਨਾਂ ਨੂੰ,
ਉੱਡਾਂਗੇ ਜ਼ਰੂਰ, ਸਾਫ਼ ਹੋ ਲੈਣ ਦੇ ਆਸਮਾਨਾਂ ਨੂੰ।
ਸਫ਼ਰ ਸ਼ੁਰੂ ਕਰ ਚੁੱਕੇ ਹਾਂ ਸੱਜਣਾ,
ਜਲਦੀ ਹੀ ਬਹੁਤ ਦੂਰ ਚਲੇ ਜਾਵਾਂਗੇ।
ਉਨ੍ਹਾਂ ਪਰਿੰਦਿਆਂ ਨੂੰ ਕੈਦ ਕਰਨਾ ਮੇਰੀ ਫ਼ਿਤਰਤ ‘ਚ ਨਹੀਂ,
ਜੋ ਸਾਡੇ ਨਾਲ ਰਹਿ ਕੇ ਗੈਰਾਂ ਨਾਲ ਉੱਡਣ ਦਾ ਸ਼ੌਕ ਰੱਖਦੇ ਰਹੇ।
ਬਚਾ ਕੇ ਰੱਖੀਂ ਮਾਲਕਾ ਦਿਲ ਤੋੜਨ ਵਾਲਿਆਂ ਦੀਆਂ ਮਾਰਾਂ ਤੋਂ,
ਅਸੀਂ ਤਾਂ ਪਹਿਲਾਂ ਮਸਾਂ ਸੰਭਲੇ ਆ ਹੋਏ ਪਿੱਠ ਪਿੱਛੇ ਵਾਰਾਂ ਤੋਂ।
Attitude Status in Punjabi
ਦੱਲੇ ਯਾਰਾਂ ਨਾਲੋਂ ਇੱਕ ਕੁੱਤਾ ਪਾਲਿਆ ਚੰਗਾ।
ਦਿਮਾਗ਼ ‘ਚ ਗੰਦ ਤੇ ਸਟੋਰੀਆਂ ‘ਚ ਸਰਹਿੰਦ।
ਸ਼ੌਕ ਜ਼ਿੰਦਾ ਰੱਖੋ, ਦੌਲਤ ਤਾਂ ਆਉਂਦੀ-ਜਾਂਦੀ ਰਹੇਗੀ।
ਮਨ ਨੀਵਾਂ, ਮੱਤ ਉੱਚੀ।
ਜ਼ਿੰਦਗੀ ਜਿਉਣ ਦਾ ਸੁਆਦ ਲੈਂਦੇ ਆਂ।
ਸੁਭਾਅ ਹੀ ਬਦਲੇ ਆ, ਦਿਮਾਗ਼ ਉਹੀ ਆ।
ਜਿੰਨੇ ਨਾਦਾਨ ਰਹੋਗੇ, ਓਨੇ ਆਸਾਨ ਰਹੋਗੇ।
ਚੜ੍ਹਦੇ ਸੂਰਜ ਅੱਖਾਂ ‘ਚ ਪੈਂਦੇ ਹੀ ਹੁੰਦੇ ਆ ਬੱਲਿਆ।
ਜੱਟ ਦੀ ਯਾਰੀ ਵੀ ਪੱਕੀ, ਤੇ ਸਰਦਾਰੀ ਵੀ ਪੱਕੀ।
Punjabi Attitude Shayari for Instagram
ਦੁਨੀਆ ਵਿੱਚ ਸਿਰਫ਼ 2% ਲੋਕ ਧੁੱਪ ਨਾਲ ਸੜਦੇ ਨੇ,
ਬਾਕੀ 98% ਤਾਂ ਸਾਡੀ ਜੋੜੀ ਵੇਖ ਕੇ ਹੀ ਸੜ ਜਾਂਦੇ ਨੇ।
ਅਸੀਂ ਇੱਕ ਨਾਲ, ਤੁਸੀਂ ਹਰੇਕ ਨਾਲ,
ਬਹੁਤ ਫ਼ਰਕ ਆ ਬੁੱਗੇ।
ਰੰਗ-ਰੂਪ ਕੋਈ ਨਹੀਂ ਦੇਖਦਾ ਬੁੱਗਿਆ,
ਜੇਬ ‘ਚ ਪੈਸਾ ਹੋਣਾ ਚਾਹੀਦਾ।
ਘੋੜਾ ਨਸਲੀ ਤੇ ਬੰਦਾ ਅਸਲੀ,
ਛੇਤੀ ਮਾਰ ਨਹੀਂ ਖਾਂਦੇ।
ਕੋਈ ਵੀ ਸਟੋਰੀ ਪਾ ਦੇਈਏ ਤਾਂ ਲੋਕ ਆਪਣੇ ਉੱਤੇ ਲਾ ਲੈਂਦੇ ਨੇ,
ਸਮਝਦਾਰ ਨੇ ਸਾਲੇ।
ਟ੍ਰੈਂਡ ਨਾਲ ਤਾਂ ਦੁਨੀਆ ਚੱਲਦੀ ਹੋਊ,
ਅਸੀਂ ਤਾਂ ਆਪਣੇ ਸ਼ੌਕ ਨਾਲ ਚੱਲਦੇ ਆ।
ਅੱਖਾਂ ਵਿੱਚ ਸੁਪਨੇ ਤੇ ਦਿਲ ਵਿੱਚ ਅੱਗ ਐ,
ਵਿਰੋਧ ਵਿੱਚ ਬਹੁਤ ਨੇ, ਸਪੋਰਟ ਵਿੱਚ ਰੱਬ ਐ।
ਜੇ ਕੋਈ ਸਾਡੇ ਵਰਗਾ ਮਿਲਿਆ ਤਾਂ ਜ਼ਰੂਰ ਦੱਸੀ,
ਮੁਬਾਰਕਾਂ ਅਸੀਂ ਆਪ ਦੇਣ ਆਵਾਂਗੇ।
ਨੇਚਰ ਤੋਂ ਭਾਵੇਂ ਆਂ ਮੈਂ ਡਾਊਨ ਟੂ ਅਰਥ,
ਪਰ ਐਨੀ ਵੀ ਡਾਊਨ ਮੇਰੀ ਸੋਚ ਨਹੀਂ।
ਕਹਿੰਦੀ ਤੁਸੀਂ ਬਾਹਲੀ ਅੱਤ ਕਰਾਉਂਦੇ ਓ,
ਮੈਂ ਕਿਹਾ ਵਿਹਲਾ ਬੰਦਾ ਹੋਰ ਕਰ ਵੀ ਕੀ ਸਕਦਾ।
ਨਮਕ ਸੁਆਦ ਅਨੁਸਾਰ,
ਅਕੜ ਔਕਾਤ ਅਨੁਸਾਰ।
ਦੋ ਦਿਨ ਲਾ ਕੇ ਤੂੰ ਚੰਡੀਗੜ੍ਹ ਬਣੇ ਲੈਂਡਲਾਰਡ ਨੀ,
ਕੱਪੜੇ ਪਾਉਣ ਦਾ ਤੈਨੂੰ ਪਤਾ ਨਹੀਂ,
ਤੇ ਗੱਲ ਕਰੇ ਟੌਮ ਫੋਰਡ ਦੀ।
ਅਕਸਰ ਪੁੱਛੇ ਜਾਣ ਵਾਲੇ ਸਵਾਲ (FAQs)
1. ਪੰਜਾਬੀ ਅਟੈਟੀਟਿਊਡ ਸ਼ਾਇਰੀ ਕੀ ਹੁੰਦੀ ਹੈ?
ਪੰਜਾਬੀ ਅਟੈਟੀਟਿਊਡ ਸ਼ਾਇਰੀ ਉਹ ਛੋਟੀਆਂ-ਛੋਟੀਆਂ ਲਾਈਨਾਂ ਹੁੰਦੀਆਂ ਨੇ ਜੋ ਕਿਸੇ ਇਨਸਾਨ ਦੇ ਆਤਮਵਿਸ਼ਵਾਸ, ਖ਼ੁਦਦਾਰੀ ਅਤੇ ਆਪਣੇ ਅੰਦਾਜ਼ ਵਿੱਚ ਜਿਉਣ ਦੇ ਤਰੀਕੇ ਨੂੰ ਦਰਸਾਉਂਦੀਆਂ ਨੇ। ਇਹ ਸ਼ਾਇਰੀਆਂ ਖ਼ਾਸ ਕਰਕੇ ਉਨ੍ਹਾਂ ਲੋਕਾਂ ਲਈ ਪਸੰਦ ਕੀਤੀਆਂ ਜਾਂਦੀਆਂ ਨੇ ਜੋ ਬਿਨਾਂ ਜ਼ਿਆਦਾ ਬੋਲੇ ਆਪਣੀ ਗੱਲ ਅਸਰਦਾਰ ਤਰੀਕੇ ਨਾਲ ਕਹਿਣਾ ਚਾਹੁੰਦੇ ਨੇ।
2. ਇਹ ਸ਼ਾਇਰੀਆਂ ਕਿੱਥੇ ਵਰਤੀਆਂ ਜਾ ਸਕਦੀਆਂ ਨੇ?
ਤੁਸੀਂ ਇਹ ਸ਼ਾਇਰੀਆਂ WhatsApp Status, Instagram Bio ਅਤੇ Reels Caption, Facebook Post, Twitter (X) Bio ਜਾਂ ਕਿਸੇ ਵੀ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਵਰਤ ਸਕਦੇ ਹੋ। ਇਹ ਤੁਹਾਡੀ ਪਰਸਨੈਲਿਟੀ ਨੂੰ ਘੱਟ ਸ਼ਬਦਾਂ ਵਿੱਚ ਸਾਰਿਆਂ ਸਾਹਮਣੇ ਪੇਸ਼ ਕਰਨ ਦਾ ਸਭ ਤੋਂ ਆਸਾਨ ਤਰੀਕਾ ਹੈ।
3. ਸਭ ਤੋਂ ਵਧੀਆ ਪੰਜਾਬੀ ਅਟੈਟੀਟਿਊਡ ਸ਼ਾਇਰੀ ਕਿਵੇਂ ਚੁਣੀਏ?
ਸਭ ਤੋਂ ਵਧੀਆ ਸ਼ਾਇਰੀ ਉਹੀ ਹੁੰਦੀ ਹੈ ਜੋ ਤੁਹਾਡੀ ਅਸਲੀ ਫੀਲਿੰਗ ਨਾਲ ਮੇਲ ਖਾਵੇ। ਜੇ ਤੁਸੀਂ ਜ਼ਿਆਦਾ ਕੁਝ ਨਹੀਂ ਕਹਿਣਾ ਚਾਹੁੰਦੇ ਤਾਂ Status ਜਾਂ 2 Line ਸ਼ਾਇਰੀ ਚੁਣੋ, ਅਤੇ ਜੇ ਪੂਰੀ ਗੱਲ ਵਿਸਤਾਰ ਨਾਲ ਕਹਿਣੀ ਹੈ ਤਾਂ 4 Line ਸ਼ਾਇਰੀ ਬਿਹਤਰ ਰਹੇਗੀ।
4. ਕੀ ਇਹ ਸ਼ਾਇਰੀਆਂ ਮੁੰਡਿਆਂ ਅਤੇ ਕੁੜੀਆਂ ਦੋਵਾਂ ਲਈ ਨੇ?
ਬਿਲਕੁਲ। ਪੰਜਾਬੀ ਅਟੈਟੀਟਿਊਡ ਸ਼ਾਇਰੀ ਕਿਸੇ ਇੱਕ ਜੈਂਡਰ ਤੱਕ ਸੀਮਤ ਨਹੀਂ ਹੈ। ਇਸ ਪੇਜ ‘ਤੇ ਦਿੱਤੀਆਂ ਜ਼ਿਆਦਾਤਰ ਸ਼ਾਇਰੀਆਂ ਮੁੰਡੇ ਅਤੇ ਕੁੜੀਆਂ ਦੋਵੇਂ ਵਰਤ ਸਕਦੇ ਨੇ, ਬਸ ਆਪਣੀ ਪਸੰਦ ਅਤੇ ਮੂਡ ਮੁਤਾਬਕ ਚੁਣਨੀ ਹੁੰਦੀ ਹੈ।
5. ਸਭ ਤੋਂ ਵਧੀਆ 2 ਲਾਈਨ ਪੰਜਾਬੀ ਅਟੈਟੀਟਿਊਡ ਸਟੇਟਸ ਕਿਹੜਾ ਹੈ?
“ਔਕਾਤ ‘ਚ ਰੱਖੀਂ ਮਾਲਕਾ, ਹੰਕਾਰ ‘ਚ ਤਾਂ ਸਾਰੇ ਫਿਰਦੇ ਆ।” — ਇਹ ਸਟੇਟਸ ਆਪਣੇ ਸਿੱਧੇ ਅਤੇ ਦਮਦਾਰ ਅੰਦਾਜ਼ ਕਰਕੇ ਸਭ ਤੋਂ ਵੱਧ ਪਸੰਦ ਕੀਤਾ ਜਾਂਦਾ ਹੈ।
6. ਮੁੰਡਿਆਂ ਲਈ ਪੰਜਾਬੀ ਅਟੈਟੀਟਿਊਡ ਸ਼ਾਇਰੀ ਦਾ ਇੱਕ ਉਦਾਹਰਣ ਦਿਓ।
“ਸਰਦਾਰ ਤੇ ਹਥਿਆਰ ਦੋਵੇਂ ਇੱਕੋ ਜਿਹੇ ਹੁੰਦੇ ਨੇ, ਟੌਰ ਵੀ ਪੂਰੀ ਤੇ ਦਹਿਸ਼ਤ ਵੀ ਪੂਰੀ।” — ਇਹ ਸ਼ਾਇਰੀ ਮੁੰਡਿਆਂ ਦੇ ਰੁਤਬੇ ਅਤੇ ਦਬਦਬੇ ਨੂੰ ਬਖ਼ੂਬੀ ਦਿਖਾਉਂਦੀ ਹੈ।
7. Instagram ਲਈ ਪੰਜਾਬੀ ਅਟੈਟੀਟਿਊਡ ਸ਼ਾਇਰੀ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ?
Instagram ਲਈ ਛੋਟੀ, ਕੈਚੀ ਅਤੇ ਟ੍ਰੈਂਡੀ ਸ਼ਾਇਰੀ ਸਭ ਤੋਂ ਵਧੀਆ ਰਹਿੰਦੀ ਹੈ, ਜਿਵੇਂ “ਦੁਨੀਆ ਵਿੱਚ ਸਿਰਫ਼ 2% ਲੋਕ ਧੁੱਪ ਨਾਲ ਸੜਦੇ ਨੇ, ਬਾਕੀ 98% ਤਾਂ ਸਾਡੀ ਜੋੜੀ ਵੇਖ ਕੇ ਹੀ ਸੜ ਜਾਂਦੇ ਨੇ।” — ਇਹ ਕੈਪਸ਼ਨ ਤੁਰੰਤ ਧਿਆਨ ਖਿੱਚ ਲੈਂਦੇ ਨੇ।